ਰੂਪਨਗਰ ( ਜਸਟਿਸ ਨਿਊਜ਼ ) ਆਯੁਸ਼ਮਾਨ ਆਰੋਗਿਆ ਕੇਂਦਰ ਅਕਬਰਪੁਰ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੂਲਪੁਰ ਗਰੇਵਾਲ ਵਿਖੇ ਵਿਦਿਆਰਥੀਆਂ ਦੀ ਸਿਹਤ ਸੰਭਾਲ ਅਤੇ ਜਾਗਰੂਕਤਾ ਵਧਾਉਣ ਲਈ ਵਿਸ਼ੇਸ਼ ਸਕੂਲ ਸਿਹਤ ਗਤੀਵਿਧੀ ਆਯੋਜਿਤ ਕੀਤੀ ਗਈ।
ਇਸ ਦੌਰਾਨ ਪੈਰਾਮੈਡੀਕਲ ਸਟਾਫ ਨੇ ਬੱਚਿਆਂ ਦੀ ਬਲੱਡ ਪ੍ਰੈਸ਼ਰ, ਹਾਈਟ, ਵਜ਼ਨ, ਦੰਦਾਂ ਅਤੇ ਆਖਾਂ ਦੀ ਜਾਂਚ ਕੀਤੀ। ਉਚਿਤ ਉਮਰ ਦੇ ਬੱਚਿਆਂ ਨੂੰ ਸਿਹਤ ਕਰਮਚਾਰੀ ਵੀਨਾ ਰਾਣੀ ਅਤੇ ਆਸ਼ਾ ਵਰਕਰ ਚਰਨਜੀਤ ਕੌਰ ਵੱਲੋਂ ਟੀਕੇ ਲਗਾਏ ਗਏ।
ਸਮੁਦਾਇਕ ਸਿਹਤ ਅਧਿਕਾਰੀ ਗੁਰਵਿੰਦਰ ਕੌਰ ਨੇ ਵਿਦਿਆਰਥਿਨੀਆਂ ਨੂੰ ਮਹਾਵਾਰੀ ਸਫਾਈ ਬਾਰੇ ਵਿਸ਼ੇਸ਼ ਲੈਕਚਰ ਰਾਹੀਂ ਜਾਣੂ ਕਰਵਾਇਆ। ਲੈਕਚਰ ਦੌਰਾਨ ਉਨ੍ਹਾਂ ਨੇ ਸੈਨਟਰੀ ਨੈਪਕਿਨ ਦੀ ਵਰਤੋਂ, ਸਾਫ਼-ਸੁਥਰਾਈ, ਅਤੇ ਸਿਹਤ ਰੱਖਿਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਇਸ ਗਤੀਵਿਧੀ ਦੀ ਸਫਲਤਾ ਵਿੱਚ ਸਕੂਲ ਦੀਆਂ ਅਧਿਆਪਕਾਵਾਂ ਬਲਜਿੰਦਰ ਕੌਰ ਅਤੇ ਵਰਿੰਦਰ ਕੌਰ ਨੇ ਭਰਪੂਰ ਸਹਿਯੋਗ ਦਿੱਤਾ।
ਸਕੂਲ ਪ੍ਰਿੰਸੀਪਲ ਰੀਤਾ ਗਿੱਲ ਨੇ ਆਯੁਸ਼ਮਾਨ ਆਰੋਗਿਆ ਕੇਂਦਰ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਹਨ। ਇਨ੍ਹਾਂ ਰਾਹੀਂ ਬੱਚਿਆਂ ਨੂੰ ਸਿਹਤ ਬਾਰੇ ਨਿਰਭਰਤਾ ਅਤੇ ਜਾਣਕਾਰੀ ਮਿਲਦੀ ਹੈ, ਜੋ ਉਨ੍ਹਾਂ ਦੇ ਭਵਿੱਖ ਲਈ ਮਜ਼ਬੂਤ ਨੀਂਹ ਰੱਖਦੀ ਹੈ।
Leave a Reply